ਦੋਸਤੋ - ਕਿਰਪਾ ਕਰ ਕੇ ਪੂਰੀ ਰਚਨਾ ਪੜ ਕੇ ਹੀ ਕਮੇੰਟ ਕਰਿਓ
ਨੋਟ-ਇਹ ਮੇਰੀ ਸੋਚ ਹੈ ਕਿ ਮਾਂ ਜਦੋਂ ਆਪਣੀ ਧੀ ਦਾ ਤਿਆਗ ਕਰਦੀ ਹੈ ਤਾਂ
ਉਹ ਕਿ ਸੋਚਦੀ ਹੈ ਤੇ ਕਿ ਵਿਰਲਾਪ ਕਰਦੀ ਹੈ ..( ਇਸਦਾ ਕਿਸੇ ਨਾਲ ਵੀ
ਸਿੱਧਾ ਸਬੰਧ ਨਹੀਂ ਹੈ ,ਹਾਂ ਅਸਿੱਧੇ ਤੋਰ ਤੇ ਹੈ )
ਕਵਿਤਾ
ਅੱਜ ਜ਼ਾਰ ਜ਼ਾਰ ਇੱਕ ਮਾਂ
ਫਿਰ ਰੋਈ ਹੈ ।
ਮੇਰੇ ਸਾਮਨੇ ਮੇਰੀ ਹੀ ਧੀ ਅੱਜ
ਫਿਰ ਮੋਈ ਹੈ ।
ਕੋਖ ਦੇ ਵਿੱਚ ਪਲਦੀ ਸੀ
ਧੜਕਨ ਦੇ ਨਾਲ ਚਲਦੀ ਸੀ
ਅੱਜ ਉਸਦੀ ਧੜਕਨ ਮੇਰੇ ਦਿਲ ਤੋਂ
ਬਾਹਰ ਹੋਈ ਹੈ
ਅੱਜ ਜ਼ਾਰ ਜ਼ਾਰ ਇੱਕ ...........
ਉਹ ਵੀ ਮੁੰਡਾ ਭਾਲਦਾ
ਇਹ ਵੀ ਮੁੰਡਾ ਭਾਲਦੀ
ਜਬਰਦਸਤੀ ਮੇਰਾ ਸਕੈਨ
ਤੇ ਦ੍ਰੋਪਦੀ ਅੱਜ ਚੀਰ ਹਰਨ
ਫਿਰ ਹੋਈ ਹੈ
ਅੱਜ ਜ਼ਾਰ ਜ਼ਾਰ ਇੱਕ ...........
ਮੈਂ ਸੀ ਮਜਬੂਰ ਧੀਏ
ਹੋਗਈ ਤੈਥੋਂ ਦੂਰ ਧੀਏ
ਦਿਲ ਕਰਦਾ ਖੁਦ ਨੂੰ
ਮਾਰ ਲਵਾਂ
ਅੱਖ ਵਾਰ ਵਾਰ ਹੰਝੂ
ਬਹੁਤ ਚੋਈ ਹੈ
ਅੱਜ ਜ਼ਾਰ ਜ਼ਾਰ ਇੱਕ ...........
ਮੈਥੋਂ ਕੋਈ ਨਾ ਪੁਛਿਆ
ਤੇਰੀ ਕੀ ਸਲਾਹ ਨੀ
ਮੰਜਿਲ ਤੇ ਪਹੁੰਚਣ ਲਈ
ਮੈਂ ਲੱਗਦਾ ਹਾਂ ਇਕ ਰਾਹ ਨੀ
ਕਦਮ ਕਦਮ ਤੇ ਲਾਸ਼ ਮੈਂ
ਅੱਜ ਆਪਣੀ
ਲਾਸ਼ ਢੋਈ ਹੈ
ਅੱਜ ਜ਼ਾਰ ਜ਼ਾਰ ਇੱਕ ਮਾਂ ...
ਤੇਨੂ ਵਿਦਾ ਕੀਤਾ
ਮੈਂ ਆਪਣੀਆਂ ਹਾਵਾਂ ਨਾਲ
ਮੁਖ ਵੀ ਨਾ ਤੇਰਾ ਵੇਖਿਆ
ਨੀ ਮੈਂ ਚਾਵਾਂ ਨਾਲ
ਕਿਸੇ ਜਲਾਦ ਨੇ ਤੇਰੀ ਲਾਸ਼
ਗੰਦੇ ਨਾਲੇ ਵਿਚ
ਫਿਰ ਡੁਬੋਈ ਹੈ
ਅੱਜ ਜ਼ਾਰ ਜ਼ਾਰ ਇੱਕ ਮਾਂ ...
ਰੱਬ ਕਰੇ ਇਹ ਮਰ ਜਾਣ
ਜੋ ਨੇ ਤੇਨੂੰ ਮਾਰਦੇ
ਦੋਜਖ ਵਿਚ ਇਹ ਸੜਨ
ਜੋ ਨੇ ਤੇਨੂੰ ਸਾੜਦੇ
ਦੁਖੀ ਮੇਰੀ ਆਤਮਾ ਤੋਂ
ਸੱਚੀ ਗਾਥਾ
ਬਿਆਨ ਹੋਈ ਹੈ
ਅੱਜ ਜ਼ਾਰ ਜ਼ਾਰ ਇੱਕ ਮਾਂ ...
Tags:
आवश्यक सूचना:-
1-सभी सदस्यों से अनुरोध है कि कृपया मौलिक व अप्रकाशित रचना ही पोस्ट करें,पूर्व प्रकाशित रचनाओं का अनुमोदन नही किया जायेगा, रचना के अंत में "मौलिक व अप्रकाशित" लिखना अनिवार्य है । अधिक जानकारी हेतु नियम देखे
2-ओपन बुक्स ऑनलाइन परिवार यदि आपको अच्छा लगा तो अपने मित्रो और शुभचिंतको को इस परिवार से जोड़ने हेतु यहाँ क्लिक कर आमंत्रण भेजे |
3-यदि आप अपने ओ बी ओ पर विडियो, फोटो या चैट सुविधा का लाभ नहीं ले पा रहे हो तो आप अपने सिस्टम पर फ्लैश प्लयेर यहाँ क्लिक कर डाउनलोड करे और फिर रन करा दे |
4-OBO नि:शुल्क विज्ञापन योजना (अधिक जानकारी हेतु क्लिक करे)
5-"सुझाव एवं शिकायत" दर्ज करने हेतु यहाँ क्लिक करे |
© 2024 Created by Admin. Powered by
महत्वपूर्ण लिंक्स :- ग़ज़ल की कक्षा ग़ज़ल की बातें ग़ज़ल से सम्बंधित शब्द और उनके अर्थ रदीफ़ काफ़िया बहर परिचय और मात्रा गणना बहर के भेद व तकतीअ
ओपन बुक्स ऑनलाइन डाट कॉम साहित्यकारों व पाठकों का एक साझा मंच है, इस मंच पर प्रकाशित सभी लेख, रचनाएँ और विचार उनकी निजी सम्पत्ति हैं जिससे सहमत होना ओबीओ प्रबन्धन के लिये आवश्यक नहीं है | लेखक या प्रबन्धन की अनुमति के बिना ओबीओ पर प्रकाशित सामग्रियों का किसी भी रूप में प्रयोग करना वर्जित है |