ਅੱਜ ਬਾਪੁ ਸਾਹਿਬ ਸਿੰਘ ਦਾ ਸਸਕਾਰ ਸੀ ,ਸਾਰਾ ਪਿੰਡ ਸਸਕਾਰ ਨਾਲ ਗਿਆ ਹੋਇਆ ਸੀ ,ਬੜੇ ਰੁਤਬੇ ਵਾਲਾ ਬੰਦਾ ਜੁ ਸੀ ਓਹ \ ਦੇਬੇ ਹਲਵਾਈ ਨੇ ਵੀ ਆਪਦੇ ਨੌਕਰ ਨੂੰ ਆਖਿਆ , " ਤੂੰ ਦੁਕਾਨ ਸੰਭਾਲ , ਮੈਂ ਮਸਾਣਾਂ ਨੂੰ ਚਲਦਾਂ, ਓਹ ਹੁਣ ਪਹੁੰਚ ਗਏ ਹੋਣੇ ਆ\ ਸਸਕਾਰ ਪਿਛੋਂ ਜਾਣ ਦਾ ਕੀ ਫਾਇਦਾ ?" ਨੌਕਰ ਆਖਦਾ ,"ਓਥੇ ਜਾ ਤੁਸੀਂ ਕਿਹੜਾ ਬਾਪੂ ਨੂਂ ਮੋੜ ਲਿਅਓਨਾ \" " ਨਹੀਂ ਓਏ ਘੋਲਿਆ ,ਮੈਂ ਘਰ ਤੇ ਜਾ ਨਹੀਂ ਸੀ ਸੱਕਿਆ , ਮੈਂ ਕਿਹਾ ਓਥੇ ਸਾਰੇ ਮਿਲ ਜਾਣ ਗੇ, ਅਫਸੋਸ ਜਤਾ ਆਵਾਂ ਐਂਵੇਂ ਚੰਗਾ ਨਹੀਂ ਲਗਦਾ , ਜੇ ਨਾ ਪਹੁੰਚਿਆ ਗਿਆ \" ਓਸ ਕਾਹਲੀ ਨਾਲ ਮੋਟਰ ਸਾਈਕ੍ਲ ਨੂੰ ਕਿਕ ਮਾਰੀ ਤੇ ਸ਼ਮਸ਼ਾਨਘਾਟ ਪਹੁੰਚ ਗਿਆ , ਲਾਮ੍ਬੂ ਲਾਓਣ ਦੀ ਤਿਆਰੀ ਸੀ \ ਵੇਖਦਿਆਂ ਵੇਖਦਿਆਂ ਲਾਂਬੂ ਲਾ ਦਿੱਤਾ ਗਿਆ \ ਹੁਣ ਓਸ ਅਫਸੋਸ ਕਰਨਾ ਸੀ , ਓਹ ਬਾਪੂ ਦੇ ਸ਼ਰੀਕੇ ਦੇ ਭਰਾਵਾਂ ਵਲ ਹੋਇਆ , ਓਹ ਸਾਰੇ ਆਓਨ ਵਾਲੇ ਪੰਚਾਇਤੀ ਚੁਣਾਵਾਂ ਦੀ ਗਲ ਕਰ ਸਨ , ਓਸਨੇ ਦੋ ਤਿੰਨ ਵਾਰ ਗਲ ਸ਼ੁਰੂ ਕਰਨ ਦਾ ਜਤਨ ਕੀਤਾ ,ਪਰ ਓਹ ਚੋਣਾਂ ਦੀ ਅਗ੍ਜਿਟ ਪੋਲ ਕਰਨ ਤੇ ਹੀ ਲੱਗੇ ਰਹੇ ਤੇ ਓਸਦੀ ਕਿਸੇ ਨਾ ਸੁਣੀ \ ਫੇਰ ਦੇਬਾ ਬਾਪੂ ਦੇ ਮੁੰਡਿਆਂ ਵਲ ਹੋਇਆ , ਓਹ ਗੱਲਾਂ ਕਰ ਰਹੇ ਸਨ ,"ਸਾਰਾ ਪਿੰਡ ਆਇਆ ਏ ਬਾਪੂ ਦੇ ਸਸਕਾਰ ਤੇ ,ਬਹਿ ਜਾ ਬਹਿ ਜਾ ਹੋ ਗਈ ; ਵੈਸੇ ਵਿਰੋਧੀ ਉਮੀਦਵਾਰ ਨੂੰ ਮਿਰਚਾਂ ਲੱਗ ਗਈਆਂ ਹੋਣੀਆਂ ਪਈ ਇਹਨਾਂ ਦੇ ਐਨਾ ਕਠ \", ਤੇ ਨਾਲ ਹੀ ਓਹ ਠਹਾਕਾ ਮਾਰ ਹਸ ਪਏ \ " ਇਸ ਇਕਠ ਤੋਂ ਜਾਪਦਾ ਏ ਐਤਕੀਂ ਆਪਣਾ ਸਰਪੰਚ ਪੱਕਾ \" ਦੇਬੇ ਨੇ ਓਥੇ ਵੀ ਜਤਨ ਕੀਤਾ ਗਲ ਤੋਰਨ ਦਾ, ਪਰ ਕਿਸੇ ਨਾ ਸੁਣੀ\ ਆਖਿਰ ਓਸ ਬਾਪੂ ਦੇ ਘਰੋਂ ਬੇਬੇ ਖੇਮੋੰ ਵਲ ਹੋਣਾ ਹੀ ਠੀਕ ਸਮਝਿਆ ਤੇ ਆਖਦਾ ,"ਬੇਬੇ, ਬੜਾ ਧੱਕਾ ਕੀਤਾ ਏ ਰੱਬ ਨੇ ,ਪਰ ਕੀਹ ਕੀਤਾ ਜਾ ਸਕਦੈ , ਓਹਦਾ ਭਾਣਾ ਏ\" " ਆਹੋ ਪੁਤ, ਮੈਨੂੰ ਵੀ ਲਈ ਜਾਂਦਾ ਨਾਲ ਆਪਣੇ ਤਾਂ ਚੰਗਾ ਸੀ \"ਓਸ ਸਿਆਪਾ ਕੀਤਾ ਤੇ ਦੋ ਮਿੰਟ ਚ ਚੁਪ ਹੋ ਗਈ \ ਦੇਬਾ ਆਖਦਾ ," ਦੁਨਿਆ ਅੱਗੇ ਨੱਕ ਤੇ ਰਖਣਾ ਹੀ ਪਊ , ਕਿੰਨੇ ਕੁਇੰਟਲ ਲੱਡੂ ਤਿਆਰ ਕਰਾਵਾਂ ; ਸਰਪੰਚੀ ਵੀ ਤੇ ਲੈਣੀ ਹੋਈ ਇਸ ਵਾਰ ਆਪਾਂ , ਕਿਓਂ ਬੇਬੇ \" ਤੇ ਓਹ ਮਿਠਿਆਈ ਦੇ ਹਿਸਾਬ ਕਿਤਾਬ ਚ ਰੁਝ ਗਏ ਸਨ, ਓਧਰ ਸਸਕਾਰ ਹੋ ਚੁੱਕਾ ਸੀ \
ਸੁਰਜੀਤ ਸਿੰਘ ਸਿਰੜੀ
Tags:
आवश्यक सूचना:-
1-सभी सदस्यों से अनुरोध है कि कृपया मौलिक व अप्रकाशित रचना ही पोस्ट करें,पूर्व प्रकाशित रचनाओं का अनुमोदन नही किया जायेगा, रचना के अंत में "मौलिक व अप्रकाशित" लिखना अनिवार्य है । अधिक जानकारी हेतु नियम देखे
2-ओपन बुक्स ऑनलाइन परिवार यदि आपको अच्छा लगा तो अपने मित्रो और शुभचिंतको को इस परिवार से जोड़ने हेतु यहाँ क्लिक कर आमंत्रण भेजे |
3-यदि आप अपने ओ बी ओ पर विडियो, फोटो या चैट सुविधा का लाभ नहीं ले पा रहे हो तो आप अपने सिस्टम पर फ्लैश प्लयेर यहाँ क्लिक कर डाउनलोड करे और फिर रन करा दे |
4-OBO नि:शुल्क विज्ञापन योजना (अधिक जानकारी हेतु क्लिक करे)
5-"सुझाव एवं शिकायत" दर्ज करने हेतु यहाँ क्लिक करे |
© 2024 Created by Admin. Powered by
महत्वपूर्ण लिंक्स :- ग़ज़ल की कक्षा ग़ज़ल की बातें ग़ज़ल से सम्बंधित शब्द और उनके अर्थ रदीफ़ काफ़िया बहर परिचय और मात्रा गणना बहर के भेद व तकतीअ
ओपन बुक्स ऑनलाइन डाट कॉम साहित्यकारों व पाठकों का एक साझा मंच है, इस मंच पर प्रकाशित सभी लेख, रचनाएँ और विचार उनकी निजी सम्पत्ति हैं जिससे सहमत होना ओबीओ प्रबन्धन के लिये आवश्यक नहीं है | लेखक या प्रबन्धन की अनुमति के बिना ओबीओ पर प्रकाशित सामग्रियों का किसी भी रूप में प्रयोग करना वर्जित है |