( ਉਦਾਸ ਗੀਤ , ਉਸ ਉਦਾਸ ਬੱਚੇ ਦਾ ਜਿਸਦੀ ਮਾਂ ਉਸਨੂੰ
ਉਸਦੇ ਜ਼ਾਲਿਮ ਪਿਓ ਕੋਲ ਛਡ ਕੇ ਆਪ ਕੀਤੇ ਦੂਰ ਚਲੀ ਗਈ - ਆਜ਼ਾਦੀ ਦਿਹਾੜਾ ਉਸ ਬੱਚੇ ਦੀ ਜ਼ੁਬਾਨ ਤੋਂ )
ਨਿੱਕੇ ਨਿੱਕੇ ਹਥ ਮੇਰੇ , ਨਿੱਕੇ ਨਿੱਕੇ ਪੈਰ ਨੀ
ਕੀ ਕਰਾਂ ਅੰਮੀਏ ਮੈਂ ਤੇਰੇ ਤੋਂ ਬਗੈਰ ਨੀ
ਕੋਈ ਨਾਹੀ ਸੰਗੀ ਮੇਰਾ ,ਕੋਈ ਨਾਹੀ ਸਾਥੀ ਨੀ
ਕੋਈ ਨਾ ਸਕੂਲ ਮੇਰਾ ,ਕਲਮ ਨਾ ਤੇ ਕਾਪੀ ਨੀ
ਨਹੀਂ ਕੋਈ ਆਪਣਾ ,ਹਰ ਇੱਕ ਲਗਦਾ ਹੈ ਗੈਰ ਨੀ
ਕੀ ਕਰਾਂ ਅਮੀਏ ਮੈਂ ਤੇਰੇ ਤੋਂ ਬਗੈਰ ਨੀ ..................
ਬਾਪੁ ਨਿੱਤ ਕੁੱਟਦਾ ਹੈ ਪੀ ਕੇ ਸ਼ਰਾਬ ਨੀ
ਜਿਸਮ ਤੇ ਪੈਂਦੀ ਮੇਰੇ ਰੋਜ਼ ਨਵੀਂ ਲਾਸ਼ ਨੀ
ਇਹੋ ਜਿਹੇ ਵਹਾ ਵਿਚ ਦਿਸਦੀ ਨਾ ਠਹਿਰ ਨੀ
ਕੀ ਕਰਾਂ ਅਮੀਏ ਮੈਂ ਤੇਰੇ ਤੋਂ ਬਗੈਰ ਨੀ ..................
ਤੂੰ ਹੈਂ ਕੀਤੇ ਦੂਰ ਮਾਏ , ਮੈਂ ਹਾਂ ਮਜਬੂਰ ਮਾਏ
ਕਿਸ ਨੂੰ ਵਿਖਾਵਾਂ ਮੈਂ ਜ਼ਖਮ ਨਾਸੂਰ ਮਾਏ
ਕਿਤੋਂ ਲੈ ਕੇ ਦੇਜਾ ਮੈਨੂ ਰਤੀ ਭਰ ਜ਼ਹਿਰ ਨੀ
ਕੀ ਕਰਾਂ ਅਮੀਏ ਮੈਂ ਤੇਰੇ ਤੋਂ ਬਗੈਰ ਨੀ ..................
ਬੋਲਦੀ ਹੈ ਅੱਖ ਮੇਰੀ , ਨਾ ਬੋਲਦੀ ਜ਼ੁਬਾਨ ਨੀ
ਜਿਵੇਂ ਕੋਈ ਗਵਾਚਾ ਹੋਇਆ ਲੱਭਦਾ ਪਛਾਣ ਨੀ
ਕੋਈ ਨਾਹੀਂ ਘਰ , ਨਾਹੀਂ ਪਿੰਡ ਕੋਈ ਸ਼ਹਿਰ ਨੀ
ਕੀ ਕਰਾਂ ਅਮੀਏ ਮੈਂ ਤੇਰੇ ਤੋਂ ਬਗੈਰ ਨੀ ..................
ਨਿੱਕੇ ਨਿੱਕੇ ਹਥ ਮੇਰੇ , ਨਿੱਕੇ ਨਿੱਕੇ ਪੈਰ ਨੀ
ਕੀ ਕਰਾਂ ਅਮੀਏ ਮੈਂ ਤੇਰੇ ਤੋਂ ਬਗੈਰ ਨੀ
ਉਦਾਸ ਮਨ ਨਾਲ - ਲਾਲੀ
Tags:
ਰਾਜ ਲਾਲੀ ਸ਼ਰਮਾ ਜੀ ਦੀ ਇਹ ਕਵਿਤਾ ਦਿਲ ਨੂੰ ਛੋਹ ਗਈ ।
ਨਿੱਕੀ ਜ਼ਿੰਦ ਮਾਂ ਤੋਂ ਬਗੈਰ
ਕਿੰਨੀ ਮਜਬੂਰ......
ਬਹੁਤ ਹੀ ਵਧੀਆ ਲਿਖਤ ।
ਸੋਹਣਿ ਲਿਖਤ ਲਈ ਰਾਜ ਜੀ ਨੂੰ ਵਧਾਈ ।
ਹਰਦੀਪ
Thansk a lot Hardeep ji !!
ਲਾਲੀ ਜੀ, ਦਿਲ ਦਾ ਰੁੱਗ ਭਰ ਕੇ ਲੈ ਗਿਆ ਇਹ ਗੀਤ ! ਪੜ੍ਹਦਿਆਂ ਪੜ੍ਹਦਿਆਂ ਅਖਾਂ ਗਿੱਲੀਆਂ ਹੋ ਗਈਆਂ ! ਦਿਲੀ ਮੁਬਾਰਕਬਾਦ ਕ਼ਬੂਲ ਕਰੋ !
Sensible people always react !!! thanks a lot !!
आवश्यक सूचना:-
1-सभी सदस्यों से अनुरोध है कि कृपया मौलिक व अप्रकाशित रचना ही पोस्ट करें,पूर्व प्रकाशित रचनाओं का अनुमोदन नही किया जायेगा, रचना के अंत में "मौलिक व अप्रकाशित" लिखना अनिवार्य है । अधिक जानकारी हेतु नियम देखे
2-ओपन बुक्स ऑनलाइन परिवार यदि आपको अच्छा लगा तो अपने मित्रो और शुभचिंतको को इस परिवार से जोड़ने हेतु यहाँ क्लिक कर आमंत्रण भेजे |
3-यदि आप अपने ओ बी ओ पर विडियो, फोटो या चैट सुविधा का लाभ नहीं ले पा रहे हो तो आप अपने सिस्टम पर फ्लैश प्लयेर यहाँ क्लिक कर डाउनलोड करे और फिर रन करा दे |
4-OBO नि:शुल्क विज्ञापन योजना (अधिक जानकारी हेतु क्लिक करे)
5-"सुझाव एवं शिकायत" दर्ज करने हेतु यहाँ क्लिक करे |
© 2024 Created by Admin. Powered by
महत्वपूर्ण लिंक्स :- ग़ज़ल की कक्षा ग़ज़ल की बातें ग़ज़ल से सम्बंधित शब्द और उनके अर्थ रदीफ़ काफ़िया बहर परिचय और मात्रा गणना बहर के भेद व तकतीअ
ओपन बुक्स ऑनलाइन डाट कॉम साहित्यकारों व पाठकों का एक साझा मंच है, इस मंच पर प्रकाशित सभी लेख, रचनाएँ और विचार उनकी निजी सम्पत्ति हैं जिससे सहमत होना ओबीओ प्रबन्धन के लिये आवश्यक नहीं है | लेखक या प्रबन्धन की अनुमति के बिना ओबीओ पर प्रकाशित सामग्रियों का किसी भी रूप में प्रयोग करना वर्जित है |