"Geet "
ਤੇਜ਼ ਹਵਾਏ ਜਰਾ ਠਹਿਰ ਜਾ ਨੀ
ਠਹਿਰ ਜਾ ਨੀ
ਲੈ ਮੈਨੂ ਲੈਣ ਦੇ ਖਲੋ!
ਕਿਥੇ ਜੰਮਿਆ ਮੈਂ
ਕਿਥੇ ਕੀਤਾ ਆ ਬਸੇਰਾ
ਹਨੇਰਿਆਂ ਦੇ ਵਿਚ ਮੈਂ
ਕਿਥੇ ਛਡ ਆਈ ਏੰ ਚੰਦਰੀਏ
ਤੇਜ਼ ਹਵਾਏ ਜਰਾ ....................
ਪਿੰਡ ਵਾਲੇ ਤੂਤਾਂ
ਥੱਲੇ ਖੇਡਦੇ ਸੀ
ਬਾਂਟੇ ਕੱਲ
ਯਾਰਾਂ ਨਾਲ ਮਾਣਦੇ ਸੀ
ਤੇਜ਼ ਹਵਾਏ ਜਰਾ ....................
ਜਿੰਨਾਂ ਮੈਨੂ ਪਾਲਿਆ
ਲਾਡ ਲਡਾਇਆ
ਮੋਢੇ ਉੱਤੇ ਚੁੱਕ
ਮੇਲਾ ਵੀ ਵਿਖਾਇਆ
ਕਾਹਤੋਂ ਛਡ ਆਈ ਏੰ ਨਿਕੰਮੀਏ
ਮੇਰੇ ਓਹੋ ਮਾਂ ਤੇ ਪਿਓ !
ਤੇਜ਼ ਹਵਾਏ ਜਰਾ .............
ਕਿੱਕਰਾਂ , ਗੁਲਾਬਾਂ ਤੇ ਗੁੱਟਿਆਂ ਦੀ ਗੱਲ
ਤੇਰੇ ਵੱਲੋਂ ਸਾਡਾ ਦਿਲ ਲੁੱਟਿਆਂ ਦੀ ਗੱਲ
ਫੁੱਲ ਅੱਜ ਵੀ ਨੇ ਕਮਰੇ ਦੇ ਵਿਚ
ਆਉਂਦੀ ਨਹੀਂ ਪਰ ਖੁਸ਼ਬੋ ............
ਤੇਜ਼ ਹਵਾਏ ਜਰਾ ਠਹਿਰ ਜਾ ਨੀ
ਤੇਜ਼ ਹਵਾਏ ਜਰਾ ਠਹਿਰ ਜਾ ਨੀ
ਠਹਿਰ ਜਾ ਨੀ
ਲੈ ਮੈਨੂ ਲੈਣ ਦੇ ਖਲੋ!
Tags:
ਪਿੰਡ...ਮੇਰਾ ਪਿੰਡ...
ਰਾਜ ਜੀ,
ਏਸ ਗੀਤ 'ਚੋਂ ਮੈਨੂੰ ਮੇਰਾ ਪਿੰਡ ਦਿਖਦਾ ਹੈ....
ਤੂਤਾਂ ਵਾਲਾ ਖੂਹ , ਬਾਂਦਰ ਕੀਲਾ ਤੇ ਬੰਟੇ ਖੇਡਣਾ.....
ਵਿਸਾਖੀ ਦੇ ਮੇਲੇ ਜਾਣਾ...ਤੇ ਹੋਰ ਵੀ ਨਿੱਕੇ-ਨਿੱਕੇ ਚਾਅ.......
ਪਿੰਡ ਦੀ ਹਵਾ......ਸੱਚੀਂ ਗੀਤ ਪੜ੍ਹ ਕੇ ..ਪਿੰਡ ਦੀ ਹਵਾ ਦੀ ਮਹਿਕ ਆਉਣ ਲੱਗੀ ।
ਵਧੀਆ ਗੀਤ ਲਈ ਆਪ ਨੂੰ ਬਹੁਤ ਵਧਾਈ ।
ਕਦੇ ਸਮਾਂ ਕੱਢ ਕੇ ਪੰਜਾਬੀ ਵਿਹੜੇ ਫੇਰੀ ਪਾਉਣਾ....ਲਿੰਕ ਹੈ...
http://punjabivehda.wordpress.com
ਹਰਦੀਪ
Thanks Dr. Hardeep ji !! if you don't mind , i would like to post your poetry at
shivbatalvi.com !! Regards !!
ਰਾਜ ਜੀ,
ਜ਼ਰੂਰ, ਤੁਸੀਂ ਮੇਰੀਆਂ ਕਵਿਤਾਵਾਂ ਨੂੰ ਸ਼ਿਵ ਬਟਾਲਵੀ . ਕਾਮ 'ਤੇ ਪੋਸਟ ਕਰ ਸਕਦੇ ਹੋ।
ਪਰ ਮੇਹਰਬਾਨੀ ਕਰਕੇ ਪੋਸਟ ਕਰਨ ਤੋਂ ਬਾਦ ਪੋਸਟ ਦਾ ਲਿੰਕ ਜਰੂਰ ਭੇਜ ਦੇਣਾ ।
ਮੇਰੇ ਪੰਜਾਬੀ ਵਿਹੜੇ ......ਲਿੰਕ ਹੈ..........
http://punjabivehda.wordpress.com
ਹਰਦੀਪ
Sure !! Hardeep ji !! Regards
Raj !
आवश्यक सूचना:-
1-सभी सदस्यों से अनुरोध है कि कृपया मौलिक व अप्रकाशित रचना ही पोस्ट करें,पूर्व प्रकाशित रचनाओं का अनुमोदन नही किया जायेगा, रचना के अंत में "मौलिक व अप्रकाशित" लिखना अनिवार्य है । अधिक जानकारी हेतु नियम देखे
2-ओपन बुक्स ऑनलाइन परिवार यदि आपको अच्छा लगा तो अपने मित्रो और शुभचिंतको को इस परिवार से जोड़ने हेतु यहाँ क्लिक कर आमंत्रण भेजे |
3-यदि आप अपने ओ बी ओ पर विडियो, फोटो या चैट सुविधा का लाभ नहीं ले पा रहे हो तो आप अपने सिस्टम पर फ्लैश प्लयेर यहाँ क्लिक कर डाउनलोड करे और फिर रन करा दे |
4-OBO नि:शुल्क विज्ञापन योजना (अधिक जानकारी हेतु क्लिक करे)
5-"सुझाव एवं शिकायत" दर्ज करने हेतु यहाँ क्लिक करे |
© 2024 Created by Admin. Powered by
महत्वपूर्ण लिंक्स :- ग़ज़ल की कक्षा ग़ज़ल की बातें ग़ज़ल से सम्बंधित शब्द और उनके अर्थ रदीफ़ काफ़िया बहर परिचय और मात्रा गणना बहर के भेद व तकतीअ
ओपन बुक्स ऑनलाइन डाट कॉम साहित्यकारों व पाठकों का एक साझा मंच है, इस मंच पर प्रकाशित सभी लेख, रचनाएँ और विचार उनकी निजी सम्पत्ति हैं जिससे सहमत होना ओबीओ प्रबन्धन के लिये आवश्यक नहीं है | लेखक या प्रबन्धन की अनुमति के बिना ओबीओ पर प्रकाशित सामग्रियों का किसी भी रूप में प्रयोग करना वर्जित है |